

26 ਨਵੰਬਰ 2020 ਅੱਜ ਤੋਂ ਠੀਕ 100 ਦਿਨ ਪਹਿਲਾਂ ਕਿਸਾਨਾਂ ਦਾ ਇਹ ਹਜੂਮ ਆਪਣੇ ਹੱਕਾਂ ਦੀ ਲੜਾਈ ਨੂੰ ਲੈ ਕੇ ਦਿੱਲੀ ਪਹੁੰਚਿਆ ਸੀ।ਪੰਜਾਬ ਅਤੇ ਹਰਿਆਣਾ ਦੇ ਕਿਸਾਨ ਪੁਲਿਸ ਵਲੋਂ ਥਾਂ – ਥਾਂ ਤੇ ਪਾਈਆਂ ਮੁਸ਼ਕਲਾਂ ਨੂੰ ਪਾਰ ਕਰਦਿਆਂ ਦਿੱਲੀ ਦੀ ਸੁਤੀ ਸਰਕਾਰ ਨੂੰ ਜਗਾਉਣ ਲਈ ਰਾਜਧਾਨੀ ਪਹੁੰਚੇ।
ਕਿਸਾਨਾਂ ਨੂੰ ਦੇਸ਼ ਦੀ ਰਾਜਧਾਨੀ ਵਿਚ ਜਾਣ ਤੋਂ ਰੋਕ ਦਿੱਤਾ ਗਿਆ।ਪਰ ਕਿਸਾਨਾਂ ਨੇ ਦਿੱਲੀ ਦੀਆਂ ਤਿੰਨ ਸਰਹਦਾਂ (ਸਿੰਘੁ ਬਾਰਡਰ , ਟਿਕਰੀ ਬਾਰਡਰ ਅਤੇ ਗਾਜ਼ੀਪੁਰ ਬਾਰਡਰ ) ਤੇ ਡੇਰੇ ਜਮਾ ਦਿਤੇ।
ਪਿਛਲੇ 100 ਦਿਨਾਂ ਤੋਂ ਕਿਸਾਨੀ ਅੰਦੋਲਨ ਦੀ ਗੂੰਜ ਲਗਭਗ ਪੂਰੇ ਦੇਸ਼ ਵਿਚ ਸੁਣਾਈ ਦਿੱਤੀ।100 ਦਿਨਾਂ ਦੇ ਇਸ ਕਿਸਾਨੀ ਅੰਦੋਲਨ ਦੇ ਅਹਿਮ ਪੜਾਵਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤਕ ਸਰਕਾਰ ਨਾਲ 12 ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਕੋਈ ਨਤੀਜਾ ਨਹੀਂ ਨਿਕਲਿਆ।
22 ਜਨਵਰੀ ਨੂੰ ਹੋਈ ਆਖਰੀ ਗੱਲਬਾਤ ‘ਤੇ 43 ਦਿਨ ਤੋਂ ਡੈੱਡਲਾਕ ਜਾਰੀ ਹੈ।ਕੇਂਦਰ ਨੇ ਸੋਧਾਂ ਅਤੇ ਡੇਢ ਸਾਲ ਤੱਕ ਕਾਨੂੰਨਾਂ ‘ਤੇ ਰੋਕ ਲਾਉਣ ਦੀ ਹਾਮੀ ਭਰੀ ਪਰ ਕਾਨੂੰਨ ਰੱਦ ਕਰਨ ਤੋਂ ਹੱਥ ਪਿੱਛੇ ਖਿੱਚ ਲਏ ਗਏ ਹਨ।
ਸੁਪਰੀਮ ਕੋਰਟ ਨੇ ਇਸ ਸੱਬ ਦੇ ਵਿਚ ਖੇਤੀ ਕਾਨੂੰਨਾਂ ‘ਤੇ ਰੋਕ ਲਾਕੇ ਕਮੇਟੀ ਦਾ ਗਠਨ ਕੀਤਾ।ਹੁਣ ਤੱਕ 100 ਦਿਨਾਂ ਦੇ ਦਿੱਲੀ ਅੰਦੋਲਨ ਦੇ ਵਿਚ 262 ਕਿਸਾਨ ਸ਼ਹੀਦ ਹੋ ਚੁੱਕੇ ਹਨ।
ਬਾਬਾ ਰਾਮ ਸਿੰਘ ਤੇ ਫਾਜ਼ਿਲਕਾ ਦੇ ਵਕੀਲ ਅਮਰਜੀਤ ਸਿੰਘ ਰਾਏ ਨੇ ਖੁਦਖੁਸ਼ੀ ਕਰਕੇ ਆਪਣੇ ਪ੍ਰਾਣ ਤਿਆਗੇ ਅਤੇ ਸਰਕਾਰ ਤੋਂ ਕਿਸਾਨਾਂ ਦੇ ਦਰਦ ਨੂੰ ਸੁਣੇ ਜਾਣ ਦੀ ਵੀ ਮੰਗ ਕੀਤੀ।
ਦਿੱਲੀ ਪਹੁੰਚੇ ਕਿਸਾਨੀ ਅੰਦੋਲਨ ਵਿਚ ਜ਼ਿਆਦਾ ਤੋਂ ਅਹਿਮ ਪੜ੍ਹਾ ਸੀ 26 ਜਨਵਰੀ ਦਾ ਦਿਨ ਜਦੋਂ ਕਿਸਾਨਾਂ ਦਾ ਟਰੈਕਟਰ ਮਾਰਚ ਦਿੱਲੀ ‘ਚ ਦਾਖਲ ਹੋਇਆ। ਅਤੇ ਪੁਲਿਸ ਨਾਲ ਟਕਰਾਅ ਦੀ ਸਥਿਤੀ ਵਿਚ ਵਡੇ ਪੱਧਰ ਤੇ ਹਿੰਸਾ ਹੋਈ।
ਖਾਸ ਕਰਕੇ ਦਿੱਲੀ ਦੇ ਲਾਲ ਕੀਲੇ ਤੇ ਹੋਈ ਹਿੰਸਾ ਦੇ ਮਾਮਲੇ ਦੇ ਵਿਚ ਕਈ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਤੱਕ ਹੋਈਆਂ ਦਿੱਲੀ ਹਿੰਸਾ ਮਾਮਲੇ ਵਿਚ 142 ਲੋਕਾਂ ਨੂੰ ਗਿਰਫ਼ਤਾਰ ਕੀਤਾ ਗਿਆ।
76 ਕਿਸਾਨਾਂ ਨੂੰ ਧਾਰਾ 305 ਤਹਿਤ ਗ੍ਰਿਫਤਾਰ ਕੀਤਾ ਗਿਆ। 125 ਕਿਸਾਨਾਂ ਨੂੰ ਹੁਣ ਤੱਕ ਜ਼ਮਾਨਤ ਮਿਲ ਚੁੱਕੀ ਹੈ।25 ਨੌਜਵਾਨ ਕਿਸਾਨ ਹਲੇ ਵੀ ਦਿੱਲੀ ਦੀਆਂ ਜੇਲ੍ਹਾਂ ਵਿਚ ਬੰਦ ਨੇ।ਕਿਸਾਨੀ ਸੰਘਰਸ਼ 100 ਦਿਨ ਬਾਅਦ ਵੀ ਜ਼ੋਰ ਸ਼ੋਰ ਨਾਲ ਜਾਰੀ ਹੈ।ਕਿਸਾਨ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਆਪਣੇ ਸਖਤ ਫੈਸਲੇ ਤੇ ਕਾਇਮ ਹੈ।
100 ਦਿਨ ਪੂਰੇ ਹੋਣ ਤੇ ਕਿਸਾਨ ਮੁੜ ਤੋਂ ਕੇ ਐਮ ਪੀ ਜਾਮ ਕਰਕੇ ਆਪਣਾ ਰੋਸ ਜ਼ਾਹਿਰ ਕਰਨਗੇ ਅਤੇ ਕੇਂਦਰ ਕਿਸਾਨਾਂ ਦੀਆਂ ਮੰਗਾਂ ਪੂਰਾ ਕਰਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰਨਗੇ।
Leave a Comment