ਮੁਹਾਲੀ ਦੇ ਸਰਕਾਰੀ ਹਸਪਤਾਲ ਦੇ ਸਿਵਲ ਸਰਜਨ ਡਾ. ਰਣਜੀਤ ਗੁਰੂ ਨੇ ਦੱਸਿਆ ਹੈ ਕਿ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ 362 ਡੇਂਗੂ ਨਾਲ ਪੀੜਤ ਮਰੀਜ਼ਾਂ ਦੀ ਪਛਾਣ ਕੀਤੀ ਗਈ ਹੈ ਜਿਸ ਦੌਰਾਨ ਇਕੱਲੇ ਮੁਹਾਲੀ ਸ਼ਹਿਰ ਵਿੱਚ ਡੇਂਗੂ ਦੇ 186 ਕੇਸ ਸਾਹਮਣੇ ਆ ਚੁੱਕੇ ਹਨ ਤੇ ਡੇਂਗੂ ਨਾਲ 2 ਮੌਤਾਂ ਹੋ ਚੁੱਕੀਆਂ ਸਨ। ਉਨ੍ਹਾਂ ਦੱਸਿਆ ਕਿ ਡੇਂਗੂ ਨਾਲ ਪੀੜਤ ਮਰੀਜ਼ਾਂ ਦੇ ਖੂਨ ਦੇ ਸੈਂਪਲ ਵੀ ਲਏ ਗਏ ਹਨ।
ਡਾਕਟਰ ਗੁਰੂ ਨੇ ਦੱਸਿਆ ਕਿ ਡੇਂਗੂ ਇੱਕ ਵਾਰਇਲ ਬੁਖਾਰ ਹੈ ਜੋ ਮਾਦਾ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਫਲਾਉਣ ਵਾਲੇ ਮੱਛਰ ਖੜ੍ਹੇ ਸਾਫ ਪਾਣੀ ਵਿੱਚ ਪਲਦੇ ਹਨ ਜਿਨ੍ਹਾਂ ਵਿੱਚ ਕੁਲਰ, ਅਣਢੱਕੀਆਂ ਪਾਣੀਆਂ ਦੀ ਟੈਂਕੀਆਂ, ਟੁੱਟ ਭੱਜੇ ਭਾਂਡਿਆਂ, ਟਾਇਰ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਡੇਂਗੂ ਜੁਲਾਈ ਤੋਂ ਨਵੰਬਰ ਤੱਕ ਜ਼ਿਆਦਾ ਪਲਦਾ ਹੈ ਇਸ ਲਈ ਇ੍ਹਨ੍ਹਾਂ ਮਹੀਨਿਆਂ ਵਿੱਚ ਜ਼ਿਆਦਾਂ ਸੁਚੇਤ ਰਹਿਣ ਦੀ ਲੋੜ ਹੈ। ਡੇਂਗੂ ਦੇ ਲੱਛਣ ਤੇਜ਼ ਸਿਰ ਦਰਦ, ਤੇਜ਼ ਬੁਖਾਰ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਾਸ ਪੇਸ਼ੀਆਂ ਤੇ ਜੋੜਾਂ ਵਿੱਚ ਦਰਦ, ਜੀਅ ਕੱਚਾ ਤੇ ਉਲਟੀਆਂ ਹੋਣਾ ਨੱਕ ਮੂਹੰ ਤੇ ਮਸੂੜਿਆਂ ਵਿੱਚ ਖੂਨ ਵੱਗਣਾ ਹੁੰਦਾ ਹੈ।
ਸਰਕਾਰੀ ਹਸਪਤਾਲ ਵਿੱਚ ਪਾਈਪਾਂ ਦੀ ਲੀਕੇਜ਼ ਹੋਣ ਤੇ ਪਾਣੀ ਦੀਆਂ ਟੈਕੀਆਂ ਦੇ ਖੁੱਲ੍ਹੇ ਢੱਕਣ ਮੱਛਰਾਂ ਦੇ ਲਾਰਵੇ ਨੂੰ ਸੱਦਾ ਦੇ ਰਹੇ ਹਨ। ਹਸਪਤਾਲ ਵਿੱਚ ਡੇਂਗੂ ਮਰੀਜ਼ਾਂ ਲਈ ਬਣਾਏ ਗਏ ਵੱਖਰੇ ਕਮਰੇ ਦੇ ਨੇੜੇ ਵੀ ਕਬਾੜ ਦੇ ਪਏ ਡੱਬਿਆਂ ਵਿੱਚ ਪਾਣੀ ਜਮ੍ਹਾ ਹੋਇਆ ਹੈ। ਜਿੱਥੇ ਮੱਛਰ ਪੈਦਾ ਹੋਣ ਨਾਲ ਡੇਂਗੂ ਦੇ ਫੈਲਣ ਦਾ ਖਦਸ਼ਾ ਹੈ। ਡਾ. ਗੁਰੂ ਨੇ ਸਰਕਾਰੀ ਹਸਪਤਾਲ ਦੇ ਪ੍ਰਬੰਧਾਂ ਬਾਰੇ ਕਿਹਾ ਕਿ ਅੱਜ ਉਨ੍ਹਾਂ ਨੇ ਆਪ ਹਸਪਤਾਲ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ ਤੇ ਇਨ੍ਹਾਂ ਘਾਟਾਂ ਬਾਰੇ ਅਮਲੇ ਨੂੰ ਚੌਕਸੀ ਵਰਤਣ ਲਈ ਹਦਾਇਤਾਂ ਜਾਰੀ ਕੀਤੀਆਂ ਸਨ |-
Leave a Comment