

ਅੱਜ ਦੀ ਤਾਰੀਖ ਵਿਚ ਇਕ ਆਮ ਇਨਸਾਨ ਦੀ ਜ਼ਿੰਦਗੀ ਦੀ ਕੋਈ ਵੀ ਕੀਮਤ ਨਹੀਂ ਹੈ। ਇਹੋ ਜਿਹਾ ਮਾਮਲਾ ਮੋਗਾ ਦੇ ਕਸਬਾ ਨਿਹਾਲਸਿੰਗਵਾਲਾ ਪਿੰਡ ਮਣਕੇ ਤੋਂ ਸਾਮਣੇ ਆਯਾ ਜਿਥੇ 2 ਸਕੀਆਂ ਭੈਣਾਂ ਦਾ ਉਨ੍ਹਾਂਨੂੰ ਗੋਲੀਆਂ ਨਾਲ ਭੁਨ ਕੇ ਉਹਨਾਂ ਦਾ ਕਤਲ ਕਰ ਦਿੱਤੋ ਗਿਆ।
ਕਤਲ ਪਿੰਡ ਸੇਖਕੋਰ ਦੇ ਸਰਪੰਚ ਦੇ ਮੁੰਡੇ ਗੁਰਬੀਰ ਸਿੰਘ ਨੇ ਆਪਣੇ ਹੀ ਪਿੰਡੀ ਦੀਆ 2 ਸਕੀਆਂ ਭੈਣਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤੋ। ਲੜਕੀਆਂ ਦੀ ਪਹਿਚਾਣ ਅਮਰਪ੍ਰੀਤ ਕੌਰ ਅਤੇ ਕਮਲਪ੍ਰੀਤ ਕੌਰ ਪਿੰਡ ਸੇਖਾ ਵਜੋਂ ਹੋਇ ਹੈ।
ਅਮਰਪ੍ਰੀਤ ਦੀ ਉਮਰ 24 ਸਾਲ ਅਤੇ ਕਮਲਪ੍ਰੀਤ ਕੌਰ 18 ਸਾਲ ਦੀ ਸੀ। ਘਟਨਾ ਬੀਤੀ ਸ਼ਾਮ 5 ਵਾਜੇ ਦੀ ਹੈ ਜਦੋਂ ਦੋਨੋ ਭੈਣਾਂ ਪੇਪਰ ਦੇ ਕੇ ਘਰ ਨੂੰ ਵਾਪਿਸ ਆ ਰਹੀਆਂ ਸਨ ਅਤੇ ਪਿੰਡ ਮਾਣਕਪੁਰ ਕੋਲ ਦੋਨਾਂ ਭੈਣਾਂ ਨੂੰ ਗੁਰਬੀਰ ਸਿੰਘ ਨੇ ਆਪਣੀ ਕਾਰ ਵਿਚ ਬੈਠਣ ਦੀ ਕੋਸ਼ਿਸ਼ ਕੀਤੀ।
ਜਿਸ ਦੇ ਚਲਦੇ ਗੁਰਬੀਰ ਸਿੰਘ ਅਤੇ ਦੋਹਾਂ ਭੈਣਾਂ ਵਿਚ ਬਹਿਸ ਹੋਇ ਤੇ ਫਿਰ ਗੁਰਬੀਰ ਸਿੰਘ ਨੇ ਦੋਨਾਂ ਭੈਣਾਂ ਨੂੰ ਗੋਲੀਆਂ ਮਾਰ ਕੇ ਮੌਕੇ ਤੂੰ ਫਰਾਰ ਹੋ ਗਿਆ, ਇਸਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਨੇ ਦੋਨੋਂ ਜਖਮੀ ਭੈਣਾਂ ਨੂੰ ਨਿਹਾਲਸਿੰਗਵਾਲਾ ਦੇ ਸਰਕਾਰੀ ਹਸਪਤਾਲ ਵਿਚ ਲਿਆਂਦਾ ਜਿਥੇ ਦੇ ਡਾਕ੍ਟਰਆਂ ਨੇ ਉਹਨਾਂ ਦੀ ਹਾਲਤ ਦੇਖਦੇ ਹੋਏ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ।
ਲੇਕਿਨ ਇਲਾਜ ਦੇ ਦੌਰਾਨ ਇਹਨਾਂ ਦੋਨਾਂ ਭੈਣਾਂ ਦੀ ਮੌਤ ਹੋ ਗਈ ਹੈ, ਇਸ ਮਾਮਲੇ ਦੇ ਚਲਦੇ ਪੁਲਿਸ ਨੇ ਗੁਰਬੀਰ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਹੈ।
Leave a Comment