ਸੂਬ ਦੀ ਪਾਰਟੀ ਬਣਨ ਤੇ ਪਰਿਵਾਰ ਦੇ ਇਕ ਇਕ ਜੀਅ ਨੂੰ ਨੌਕਰੀ ਦਿੱਤੀ ਜਾਵੇਗੀ : ਚਰਨਜੀਤ ਸਿੰਘ ਚੰਨੀ
ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਭਰੋਸਾ ਦਿੱਤਾ ਹੈ ਕਿ ਫਰਵਰੀ 2017 ਦੀਆਂ ਚੋਣਾਂ ਵਿਚ ਸੂਬ ਦੀ ਪਾਰਟੀ ਬਣਨ ’ਤੇ ਪ੍ਰਤੀ ਪਰਿਵਾਰ ਇਕ ਨੂੰ ਨੌਕਰੀ ਦਿੱਤੀ ਜਾਵੇਗੀ। ਇਸ ਲੜੀ ਹੇਠ ਸ਼ਾਸਨ ਦੇ ਪਹਿਲੇ ਸਾਲ ਵਿਚ ਇਹ ਵਾਅਦਾ ਪੂਰਾ ਕਰਨ ਦੇ ਉਦੇਸ਼ ਨਾਲ ਕਾਂਗਰਸ ਪਾਰਟੀ ਵੱਖਰਾ ਵਿਭਾਗ ਬਣਾਏਗੀ।
ਸ੍ਰੀ ਚੰਨੀ ਨੇ ਵਰਤਮਾਨ ਪ੍ਰਕਾਸ਼ ਸਿੰਘ ਬਾਦਲ ਸਰਕਾਰ ਦੌਰਾਨ ਨਸ਼ਿਆਂ, ਬੇਰੁਜ਼ਗਾਰੀ ਤੇ ਗੁੰਡਾ ਰਾਜ ਦੇ ਮੁੱਦਿਆਂ ’ਤੇ ਜਵਾਨੀ ਸੰਭਾਲ ਯਾਤਰਾ ਕੱਢ ਰਹੇ ਹਨ। ਹਫਤਾ ਭਰ ਚੱਲਣ ਵਾਲੀ ਯਾਤਰਾ 3 ਅਕਤੂਬਰ ਨੂੰ ਤਲਵੰਡੀ ਸਾਬੋ ਵਿਖੇ ਸਮਾਪਤ ਹੋਵੇਗੀ।
ਇਸ ਲੜੀ ਹੇਠ ਤੀਜੇ ਦਿਨ ਸੀਨੀਅਰ ਕਾਂਗਰਸੀ ਆਗੂ ਕਿਸ਼ੋਰੀ ਲਾਲ ਨੇ ਯਾਤਰਾ ਨੂੰ ਲੁਧਿਆਣਾ ਤੋਂ ਝੰਡੀ ਦਿਖਾਈ, ਜਿਸਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਅੱਜ ਦੇ ਦਿਨ ਦੀ ਯਾਤਰਾ ਜਗਰਾਉਂ ਵਿਚ ਪੂਰੀ ਹੋਈ। ਤਿੰਨ ਦਿਨਾਂ ਦੌਰਾਨ ਸ੍ਰੀ ਚਮਕੌਰ ਸਾਹਿਬ, ਖਮਾਣੋ, ਸਮਰਾਲਾ, ਲੁਧਿਆਣਾ, ਦਾਖਾ ਤੇ ਜਗਰਾਉਂ ਹੁੰਦਿਆਂ ਯਾਤਰਾ 150 ਕਿਲੋਮੀਟਰ ਤੋਂ ਵੱਧ ਦਾ ਪੈਂਡਾ ਪਾਰ ਕਰ ਚੁੱਕੀ ਹੈ।
ਇਸ ਮੌਕੇ ਵੱਡੇ ਵਾਅਦੇ ਕਰਨ ਦੇ ਬਾਵਜੂਦ ਬੇਰੁਜ਼ਗਾਰੀ ਭੱਤਾ ਦੇਣ ਦੇ ਮੁੱਦੇ ਵਿਚ ਬਾਦਲ ਸਰਕਾਰ ਦੇ ਮਾੜੇ ਰਿਕਾਰਡ ਰਿਹਾ ਹਨ |ਚੰਨੀ ਨੇ ਕਿਹਾ ਕਿ ਸਰਕਾਰੀ ਅੰਕੜਿਆਂ ਮੁਤਾਬਿਕ ਸਿਰਫ 1913 ਬੇਰੁਜ਼ਗਾਰਾਂ ਨੂੰ 2012 ਤੋਂ ਹੁਣ ਤੱਕ ਭੱਤਾ ਦਿੱਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਵਰਕਰ ਡਾ. ਜਸਦੀਪਕ ਸਿੰਘ ਵੱਲੋਂ ਐਕਟ ਹੇਠ ਇਹ ਜਾਣਕਾਰੀ ਹਾਸਿਲ ਕੀਤੀ ਗਈ ਹੈ। ਪੂਰੇ ਦੇਸ਼ ਵਿਚ ਬੇਰੁਜ਼ਗਾਰਾਂ ਦੇ ਮਾਮਲੇ ਪੰਜਾਬ ਪਹਿਲੇ ਨੰਬਰ ’ਤੇ ਹੈ। ਸ੍ਰੀ ਚੰਨੀ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਦੀ ‘ਆਪ’ ਸਰਕਾਰ ਦੇ ਅੰਕੜੇ ਵੀ ਪੇਸ਼ ਕੀਤੇ।
ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ‘ਆਪ’ ਵੱਲੋਂ ਪੰਜਾਬ ਵਿਚ ਕੀਤੇ ਜਾ ਰਹੇ ਦਾਅਵਿਆਂ ਨੂੰ ਦਿੱਲੀ ਦੇ ਕੇਜਰੀਵਾਲ ਸਰਕਾਰ ਦੇ ਪ੍ਰਦਰਸ਼ਨ ਅਧਾਰ ਨੂੰ ਜਾਂਚਣ ਲਈ ਕਿਹਾ।
ਜਗਰਾਉਂ: ਚਮਕੌਰ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਬੇਰੁਜ਼ਗਾਰੀ ਤੇ ਨਸ਼ਿਆਂ ਖ਼ਿਲਾਫ਼ ਕੱਢੀ ਜਾ ਰਹੀ ‘ਜਵਾਨੀ ਸੰਭਾਲ’ ਸਾਈਕਲ ਯਾਤਰਾ ਵੀਰਵਾਰ ਸ਼ਾਮ ਨੂੰ ਜਗਰਾਉਂ ਪਹੁੰਚ ਗਈ। ਯਾਤਰਾ ਦੇ ਇਥੇ ਪਹੁੰਚਣ ’ਤੇ ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਚੀਮਨਾ ਨੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਅਤੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਨਾਲ ਮਿਲਕੇ ਯਾਤਰਾ ਦਾ ਸਵਾਗਤ ਕੀਤਾ।
ਇਸ ਸਮੇਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਨਸ਼ਾਖੋਰੀ ਤੇ ਗੁੰਡਾਗਰਦੀ ਰਾਜ ਦੇ ਸਭ ਤੋਂ ਅਹਿਮ ਮੁੱਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਦੋਹਾਂ ਅਲਾਮਤਾਂ ਦਾ ਖ਼ਾਤਮਾ ਬੇਰੁਜ਼ਗਾਰੀ ਦੇ ਖ਼ਾਤਮੇ ਨਾਲ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਉਣ ’ਤੇ ਬਾਦਲਾਂ ਤੋਂ ਸਾਰਾ ਹਿਸਾਬ ਲਿਆ ਜਾਵੇਗਾ।
ਮਾਛੀਵਾੜਾ : ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਪੰਜਾਬ ਵਿੱਚੋ ਨਸ਼ਿਆਂ ਖਿਲਾਫ਼ ਕੱਢੀ ਗਈ ਰੈਲੀ ਦਾ ਕੁਹਾੜਾ ਪੁੱਜਣ ਤੇ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ ਤੇ ਹੋਰਨਾਂ ਆਗੂਆਂ ਨੇ ਭਰਵਾਂ ਸਵਾਗਤ ਕੀਤਾ। ਕੁਹਾੜਾ ਤੇ ਜੰਡਿਆਲੀ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਕੋਈ ਸ਼ਾਮਲਾਟ ਨਹੀਂ ਜਿਸ ’ਤੇ ਜੋ ਮਰਜ਼ੀ ਬਾਹਰੋਂ ਆ ਕੇ ਕਬਜ਼ਾ ਕਰ ਲਵੇ। ਪੰਜਾਬ ਦੀ ਧਰਤੀ ਸਿਰਫ ਪੰਜਾਬੀਆਂ ਦੀ ਹੈ ਤੇ ਪੰਜਾਬੀਆਂ ਦੀ ਰਹੇਗੀ।
Leave a Comment