ਕਿਸਾਨ ਮੋਰਚਾ ਸੱਤ ਮੇਮਬੇਰੀ ਕਮੇਟੀ ਨੇ ਗੁਰਨਾਮ ਸਿੰਘ ਚਦੁਨੀ ਨਾਲ ਮੀਟਿੰਗ ਕੀਤੀ ਅਤੇ ਅਨੇਕ ਰਾਜਨੀਤਿਕ ਦਲਾਂ ਦੇ ਨਾਲ ਕੀਤੀ ਗਈ ਬੈਠਕ ਦੇ ਵਿਵਾਦ ਤੇ ਚਰਚਾ ਕੀਤੀ। ਸ਼੍ਰੀ ਗੁਰਨਾਮ ਸਿੰਘ ਨੇ ਸਮਿਤੀ ਦੇ ਸਾਮ੍ਹਣੇ ਆਪਣੀ ਸਤਿਥੀ ਸਪਸ਼ਟ ਕਰਦੇ ਹੋਏ ਇਹ ਲਿਖ ਕੇ ਦਸਿਆ ਕਿ ਓਹਨਾ ਨੇ ਬੈਠਕ ਆਪਣੀ ਨਿਜੀ ਹੈਸੀਅਤ ਵਿਚ ਬੁਲਾਈ ਸੀ।
ਇਸ ਬੈਠਕ ਦਾ ਸੰਯੁਕਤ ਕਿਸਾਨ ਮੋਰਚਾ ਨਾਲ ਕੋਈ ਵੀ ਸੰਬੰਧ ਨਹੀਂ ਹੈ। ਇਹ ਇਹਸਾਸ ਕਰਦੇ ਹੋਏ ਓਹਨਾ ਨੇ ਸਮਿਤੀ ਨੂੰ ਭਰੋਸਾ ਦਿਲਾਯਾ ਕਿ ਉਹ ਅੰਦੋਲਨ ਦੇ ਦੌਰਾਨ ਭਵਿੱਖ ਵਿਚ ਕਿਸੇ ਵੀ ਕਿਸਮ ਦੀ ਰਾਜਨੀਤਿਕ ਬੈਠਕ ਵਿਚ ਨਹੀਂ ਜਾਣਗੇ।
ਓਹਨਾ ਨੇ ਭਰੋਸਾ ਦਿੱਤਾ ਕਿ ਉਹ ਸੰਯੁਕਤ ਕਿਸਾਨ ਮੋਰਚਾ ਦੇ ਨਾਲ ਸੀ, ਨਾਲ ਹੈਂ ਤੇ ਹਮੇਸ਼ਾ ਓਹਨਾ ਦੇ ਨਾਲ ਹੀ ਰਹਿਣਗੇ। ਸਮਿਤੀ ਨੇ ਇਸ ਸਪਸ਼ਟੀਕਰਨ ਦਾ ਸਵਾਗਤ ਕਰਦੇ ਹੋਏ ਇਹ ਫੈਸਲਾ ਲਿਆ ਕਿ ਹੁਣ ਇਸ ਵਿਵਾਦ ਨੂੰ ਖਤਮ ਕਰ ਦਿੱਤਾ ਜਾਵੇ।
ਇਹ ਇਤਿਹਾਸਿਕ ਅੰਦੋਲਨ ਜਿਸ ਮੋੜ ਤੇ ਹੈ ਉਸ ਵਿਚ ਏਕਤਾ ਅਤੇ ਸ਼ਾਸਨ ਸਬਤੋਂ ਉਪਰ ਹੈ। ਇਹ ਅੰਦੋਲਨ ਨੂੰਕਿਸਾਨ ਸੰਘਠਨ ਹੀ ਇਥੋਂ ਤਕ ਲੈ ਕੇ ਆਏ ਹਨ ਤੇ ਕਿਸਾਨ ਸੰਘਠਨ ਹੀ ਇਸਨੂੰ ਉਸਦੇ ਮੁਕਾਮ ਤਕ ਲੈ ਕੇ ਜਾਣਗੇ।
ਕੋਈ ਵੀ ਪਾਰਟੀ ਆਪਣੇ ਤੌਰ ਤੇ ਇਸ ਅੰਦੋਲਨ ਨੂੰ ਸਮਰਥਨ ਦੇਣ ਲਈ ਆਜ਼ਾਦ ਹੈ ਮਗਰ ਅੰਦੋਲਨ ਸੀਧੇ ਕਿਸੀ ਪਾਰਟੀ ਨਾਲ ਰਿਸ਼ਤਾ ਨਹੀਂ ਰੱਖੇਗਾ। ਜਿੱਦਾਂ ਕਿ ਬਿਆਨ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਇਹ ਵਿਵਾਦ ਖਤਮ ਹੋ ਗਿਆ ਹੈ ਤੇ ਜੋ Deligation ਮਿਲਣ ਜਾਣਗੇ ਸਰਕਾਰ ਦੇ ਨਾਲ ਉਸ ਵਿਚ ਜਰੂਰੀ ਨਹੀਂ ਕਿ ਹਰ ਵਾਰੀ ਗੁਰਨਾਮ ਸਿੰਘ ਹੀ ਜਾਵੇ।
Leave a Comment