ਆਮ ਪਾਰਟੀ ਨੂੰ ਉਸ ਵੇਲੇ ਬਹੁਤ ਵਡਾ ਝਟਕਾ ਲਗਿਆ ਜਦੋ ਉਸ ਦੇ ਵਰਕਰ ਪਾਰਟੀ ਛੱਡ ਕੇ ‘ਆਪਣਾ ਪੰਜਾਬ’ ਨੂੰ ਸਮਰਥਨ ਦਿਤਾ ਹੈ | ਵਿਧਾਨ ਸਭਾ ਤਲਵੰਡੀ ਸਾਬੋ ਵਿਚ ਆਮ ਆਦਮੀ ਪਾਰਟੀ ਦੇ ਵਰਿੰਦਰ ਸਿੰਘ ਢਿੱਲੋਂ ਜੋ ਕੇ ਲੀਗਲ ਸੈੱਲ ਦੇ ਮੇਮ੍ਬਰ ਹਨ , ਆਪਣੀ ਦੋ ਦਰਜਨ ਸਮਰਥਕਾਂ ਨਾਲ ਪਾਰਟੀ ਛੱਡ ਦਿਤੀ ਹੈ |
ਢਿੱਲੋਂ ਨੇ ਕਿਹਾ , ਆਮ ਆਦਮੀ ਪਾਰਟੀ ਵੀ ਕਾਂਗਰਸ ਅਤੇ ਅਕਾਲੀ ਪਾਰਟੀ ਵਾਂਗ ਪੰਜਾਬ ਨੂੰ ਗੁਮਰਾਹ ਕਰ ਰਹੀ ਹੈ, ਇਹ ਪਾਰਟੀ ਕੋਈ ਪੰਜਾਬ ਦਾ ਹਾਲ ਨਹੀਂ ਕਰਨਾ ਚਾਹੁੰਦੀ , ਕੇਵਲ ਤੇ ਕੇਵਲ ਵੋਟਾਂ ਜਿੱਤਣ ਦੇ ਸੋਚ ਰਹੀ ਹੈ | ਉਹਨਾਂ ਮੁਤਾਬਕ ਜੋ ਵੀ ਵਰਕਰ ਦਿੱਲੀ ਵਾਲੇ ਲੀਡਰਾਂ ਦੀ ਚਮਚਾਗਿਰੀ ਕਰੇ ਗਾ, ਟਿਕਟ ਬਸ ਉਸ ਨੂੰ ਹੀ ਮਿਲਣੀ ਹੈ ਅਤੇ ਮੇਹਨਤੀ ਵਰਕਰਾਂ ਨੂੰ ਕੁਛ ਨਹੀਂ ਮਿਲਣਾ |
Leave a Comment