ਕਿਸਾਨ ਵਰਕਰਸ ਨੇ ਮਜੀਠੀਆ ਦੇ ਘਰ ਦੇ ਬਾਹਰ ਧਰਨਾ ਲਗਾਇਆ
ਕਿਸਾਨ ਸੰਘਰਸ਼ ਕਮੇਟੀ ਦੇ ਝੰਡੇ ਹੇਠ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਲਈ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਲਾਏ ਪੱਕੇ ਧਰਨੇ ਨੂੰ ਅੱਜ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਘਰ ਦੇ ਬਾਹਰ ਧਰਨਾ ਲੈ ਕਿ ਉਸ ਨੂੰ ਘਰੋਂ ਬਹਾਰ ਕਢਣ ਦਾ ਯਤਨ ਕੀਤਾ ਗਿਆ, ਪਰ ਇਸ ਨੂੰ ਪੁਲੀਸ ਨੇ ਸਫਲ ਨਹੀਂ ਹੋਣ ਦਿੱਤਾ। ਪੁਲੀਸ ਵਲੋਂ ਰੋਕੇ ਜਾਣ ’ਤੇ ਕਿਸਾਨਕਿਸਾਨ ਸੰਘਰਸ਼ ਕਮੇਟੀ ਦੇ ਝੰਡੇ ਹੇਠ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਲਈ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਲਾਏ ਪੱਕੇ ਧਰਨੇ ਨੂੰ ਅੱਜ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਘਰ ਦੇ ਬਾਹਰ ਧਰਨਾ ਲੈ ਕਿ ਉਸ ਨੂੰ ਘਰੋਂ ਬਹਾਰ ਕਢਣ ਦਾ ਯਤਨ ਕੀਤਾ ਗਿਆ, ਪਰ ਇਸ ਨੂੰ ਪੁਲੀਸ ਨੇ ਸਫਲ ਨਹੀਂ ਹੋਣ ਦਿੱਤਾ। ਪੁਲੀਸ ਵਲੋਂ ਰੋਕੇ ਜਾਣ ’ਤੇ ਕਿਸਾਨਾ ਨੇ ਰਣਜੀਤ ਰੂਟ ਵਿਖੇ ਪੱਕਾ ਧਰਨਾ ਲਾ ਦਿੱਤਾ ਹੈ।
ਕਿਸਾਨ ਜਥੇਬੰਦੀ ਵਲੋਂ ਇਹ ਧਰਨਾ ਚਾਰ ਦਿਨ ਪਹਿਲਾਂ ਸ਼ੁਰੂ ਕੀਤਾ ਗਿਆ ਸੀ, ਜੋ ਲਗਾਤਾਰ ਦਿਨ-ਰਾਤ ਜਾਰੀ ਸੀ। ਬੀਤੇ ਕੱਲ੍ਹ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕਰ ਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਕਿਸਾਨਾਂ ਨੇ ਅੱਜ ਚੌਥੇ ਦਿਨ ਵੀ ਧਰਨੇ ਨੂੰ ਜਾਰੀ ਰੱਖਿਆ ਅਤੇ ਬਾਅਦ ਦੁਪਹਿਰ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਘਰ ਵੱਲ ਕੂਚ ਕਰ ਦਿੱਤਾ, ਜਿਥੇ ਮਜੀਠੀਆ ਦੀ ਕੋਠੀ ਦਾ ਘਿਰਾਓ ਕਰਨਾ ਚਾਹੁੰਦੇ ਸਨ।
ਕਿਸਾਨ ਵਰਕਰਸ ਦੀ ਅਗਵਾਈ ਸਤਨਾਮ ਸਿੰਘ ਪਨੂੰ, ਸਵਿੰਦਰ ਸਿੰਘ ਚੁਤਾਲਾ, ਸਰਵਣ ਸਿੰਘ ਪੰਧੇਰ, ਹਰਪ੍ਰੀਤ ਸਿੰਘ ਸਿੱਧਵਾਂ, ਗੁਰਲਾਲ ਸਿੰਘ ਪੰਡੋਰੀ, ਜਸਬੀਰ ਸਿੰਘ ਪਿੱਦੀ ਤੇ ਹੋਰ ਕਰ ਰਹੇ ਸਨ। ਜਦੋਂ ਰਸਤੇ ਵਿਚ ਰਣਜੀਤ ਐਵੀਨਿਊ ਨੇੜੇ ਪੁਲੀਸ ਵਲੋਂ ਕਿਸਾਨ ਕਾਫਲੇ ਨੂੰ ਰੋਕਣ ਦਾ ਯਤਨ ਕੀਤਾ ਤਾਂ ਕਿਸਾਨਾਂ ਨੇ ਉਥੇ ਹੀ ਧਰਨਾ ਦੇ ਦਿੱਤਾ। ਕਿਸਾਨ ਆਗੂ ਸਤਨਾਮ ਸਿੰਘ ਪਨੂੰ ਨੇ ਕਿਹਾ ਕਿ ਹੁਣ ਧਰਨਾ ਇਥੇ ਹੀ ਜਾਰੀ ਰਹੇਗਾ ਤੇ ਮੰਤਰੀ ਦੇ ਘਰ ਵੱਲ ਕੂਚ ਦਾ ਯਤਨ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਤੇ ਪੰਜਾਬ ਸਰਕਾਰ ਵਿਸ਼ਵ ਵਪਾਰ ਸੰਗਠਨ ਦੇ ਦਬਾਅ ਹੇਠ ਮੰਡੀਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਜਾ ਰਹੀਆਂ ਹਨ, ਜਿਸ ਦਾ ਕਿਸਾਨ ਜਥੇਬੰਦੀਆਂ ਸਖ਼ਤ ਵਿਰੋਧ ਕਰਨਗੀਆਂ। ਸ਼ਾਂਤਾ ਕੁਮਾਰ ਕਮੇਟੀ ਦੀ ਸਿਫਾਰਸ਼ ਨੂੰ ਲਾਗੂ ਕਰਦਿਆਂ ਪੰਜਾਬ ਵਿਚ ਖੇਤੀ ਜਿਣਸਾਂ ਦੀ ਖਰੀਦ ਵੀ ਬੰਦ ਕੀਤੀ ਜਾ ਰਹੀ ਹੈ।
ਇਸੇ ਤਹਿਤ ਹੀ 1502 ਬਾਸਮਤੀ ਨੂੰ ਮੰਡੀਆਂ ਵਿਚੋਂ ਕੌਡੀਆਂ ਦੇ ਭਾਅ ਖਰੀਦਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਵਾਅਦੇ ਮੁਤਾਬਕ ਬਾਸਮਤੀ ਟਰੇਡਿੰਗ ਕਾਰਪੋਰੇਸ਼ਨ ਕਾਇਮ ਕਰੇ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਭਾਅ ਮਿਥ ਕੇ ਸਾਰੀਆਂ ਫਸਲਾਂ ਦੀ ਖਰੀਦ ਯਕੀਨੀ ਬਣਾਵੇ। ਹੋਰ ਮੰਗਾਂ ਵਿਚ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ਿਆਂ ਦੀ ਮੁਆਫ਼ੀ, ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਦਸ ਲੱਖ ਰੁਪਏ ਮੁਆਵਜ਼ਾ ਤੇ ਇਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਸ਼ਾਮਲ ਹੈ। ਉਨ੍ਹਾਂ ਆਖਿਆ ਕਿ 11 ਫਰਵਰੀ, 2014 ਦੇ ਸਮਝੌਤੇ ਤਹਿਤ ਜ਼ਖਮੀ ਕਿਸਾਨਾਂ ਨੂੰ 25-25 ਹਜ਼ਾਰ ਰੁਪਏ ਦਿੱਤੇ ਜਾਣ ਤੇ ਦਰਜ ਕੇਸ ਤੁਰੰਤ ਵਾਪਸ ਲਏ ਜਾਣ।
ਕਿਸਾਨ ਜਥੇਬੰਦੀ ਵਲੋਂ ਇਹ ਧਰਨਾ ਚਾਰ ਦਿਨ ਪਹਿਲਾਂ ਸ਼ੁਰੂ ਕੀਤਾ ਗਿਆ ਸੀ, ਜੋ ਲਗਾਤਾਰ ਦਿਨ-ਰਾਤ ਜਾਰੀ ਸੀ। ਬੀਤੇ ਕੱਲ੍ਹ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕਰ ਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਕਿਸਾਨਾਂ ਨੇ ਅੱਜ ਚੌਥੇ ਦਿਨ ਵੀ ਧਰਨੇ ਨੂੰ ਜਾਰੀ ਰੱਖਿਆ ਅਤੇ ਬਾਅਦ ਦੁਪਹਿਰ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਘਰ ਵੱਲ ਕੂਚ ਕਰ ਦਿੱਤਾ, ਜਿਥੇ ਉਹ ਸ੍ਰੀ ਮਜੀਠੀਆ ਦੀ ਕੋਠੀ ਦਾ ਘਿਰਾਓ ਕਰਨਾ ਚਾਹੁੰਦੇ ਸਨ।
ਕਿਸਾਨ ਕਾਰਕੁਨਾਂ ਦੀ ਅਗਵਾਈ ਸਤਨਾਮ ਸਿੰਘ ਪਨੂੰ, ਸਵਿੰਦਰ ਸਿੰਘ ਚੁਤਾਲਾ, ਸਰਵਣ ਸਿੰਘ ਪੰਧੇਰ, ਹਰਪ੍ਰੀਤ ਸਿੰਘ ਸਿੱਧਵਾਂ, ਗੁਰਲਾਲ ਸਿੰਘ ਪੰਡੋਰੀ, ਜਸਬੀਰ ਸਿੰਘ ਪਿੱਦੀ ਤੇ ਹੋਰ ਕਰ ਰਹੇ ਸਨ। ਜਦੋਂ ਰਸਤੇ ਵਿਚ ਰਣਜੀਤ ਐਵੀਨਿਊ ਨੇੜੇ ਪੁਲੀਸ ਵਲੋਂ ਕਿਸਾਨ ਕਾਫਲੇ ਨੂੰ ਰੋਕਣ ਦਾ ਯਤਨ ਕੀਤਾ ਤਾਂ ਕਿਸਾਨਾਂ ਨੇ ਉਥੇ ਹੀ ਧਰਨਾ ਦੇ ਦਿੱਤਾ। ਕਿਸਾਨ ਆਗੂ ਸਤਨਾਮ ਸਿੰਘ ਪਨੂੰ ਨੇ ਕਿਹਾ ਕਿ ਹੁਣ ਧਰਨਾ ਇਥੇ ਹੀ ਜਾਰੀ ਰਹੇਗਾ ਤੇ ਮੰਤਰੀ ਦੇ ਘਰ ਵੱਲ ਕੂਚ ਦਾ ਯਤਨ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਤੇ ਪੰਜਾਬ ਸਰਕਾਰ ਵਿਸ਼ਵ ਵਪਾਰ ਸੰਗਠਨ ਦੇ ਦਬਾਅ ਹੇਠ ਮੰਡੀਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਜਾ ਰਹੀਆਂ ਹਨ, ਜਿਸ ਦਾ ਕਿਸਾਨ ਜਥੇਬੰਦੀਆਂ ਸਖ਼ਤ ਵਿਰੋਧ ਕਰਨਗੀਆਂ। ਸ਼ਾਂਤਾ ਕੁਮਾਰ ਕਮੇਟੀ ਦੀ ਸਿਫਾਰਸ਼ ਨੂੰ ਲਾਗੂ ਕਰਦਿਆਂ ਪੰਜਾਬ ਵਿਚ ਖੇਤੀ ਜਿਣਸਾਂ ਦੀ ਖਰੀਦ ਵੀ ਬੰਦ ਕੀਤੀ ਜਾ ਰਹੀ ਹੈ।
ਇਸੇ ਤਹਿਤ ਹੀ 1502 ਬਾਸਮਤੀ ਨੂੰ ਮੰਡੀਆਂ ਵਿਚੋਂ ਕੌਡੀਆਂ ਦੇ ਭਾਅ ਖਰੀਦਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਵਾਅਦੇ ਮੁਤਾਬਕ ਬਾਸਮਤੀ ਟਰੇਡਿੰਗ ਕਾਰਪੋਰੇਸ਼ਨ ਕਾਇਮ ਕਰੇ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਭਾਅ ਮਿਥ ਕੇ ਸਾਰੀਆਂ ਫਸਲਾਂ ਦੀ ਖਰੀਦ ਯਕੀਨੀ ਬਣਾਵੇ। ਹੋਰ ਮੰਗਾਂ ਵਿਚ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ਿਆਂ ਦੀ ਮੁਆਫ਼ੀ, ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਦਸ ਲੱਖ ਰੁਪਏ ਮੁਆਵਜ਼ਾ ਤੇ ਇਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਸ਼ਾਮਲ ਹੈ। ਉਨ੍ਹਾਂ ਆਖਿਆ ਕਿ 11 ਫਰਵਰੀ, 2014 ਦੇ ਸਮਝੌਤੇ ਤਹਿਤ ਜ਼ਖਮੀ ਕਿਸਾਨਾਂ ਨੂੰ 25-25 ਹਜ਼ਾਰ ਰੁਪਏ ਦਿੱਤੇ ਜਾਣ ਤੇ ਦਰਜ ਕੇਸ ਤੁਰੰਤ ਵਾਪਸ ਲਏ ਜਾਣ।
Leave a Comment