

ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਗਏ ਤਿੰਨ ਕ਼ਾਨੂਨ ਦੇ ਵਿਰੋਧ ਵਿੱਚ ਦੇਸ਼ ਦੇ ਕਿਸਾਨਾਂ ਵਲੋਂ ਕਿਸਾਨ ਜਥੇ ਬੰਦਿਆਂ ਦੀ ਅਗਵਾਈ ਹੇਠ ਦਿੱਲੀ ਅੰਦਰ ਚਲਾਏ ਜਾ ਗਏ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਆਮ ਲੋਕਾਂ ਵਲੋਂ ਅੱਜ ਸ਼ਹੀਦ ਉਧਮ ਸਿੰਘ ਜਾਮ ਫਿਰੋਜ਼ਪੁਰ ਸ਼ਹਿਰ ਵਿਖੇ ਇਕੱਤਰ ਹੋ ਕੇ ਸ਼ਾਂਤਮਈ ਰੋਜ਼ ਪ੍ਰਦਰਸ਼ਨ ਕੀਤਾ।
ਜਿਸ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਸਨ। ਉਹਨਾਂ ਨੇ ਸੜਕ ਤੇ ਇਕ ਪਾਸੇ ਲਾਈਨ ਬਣਾਕੇ ਰੋਜ਼ ਪ੍ਰਦਰਸ਼ਨ ਕਰਦਿਆਂ ਕਿਸਾਨ ਅੰਦੋਲਨ ਦੀ ਸਫਲਤਾ ਲਈ ਸਾਥ ਮੰਗਿਆ ਅਤੇ ਰਾਹਗੀਰਾਂ ਨੂੰ ਪੋਸਟਰ ਵੰਡ ਕੇ ਦਿੱਲੀ ਚਲ ਰਹੇ ਕਿਸਾਨ ਅੰਦੋਲਨ ਵਿੱਚ ਭਾਗ ਲੈਣ ਦੀ ਅਪੀਲ ਕੀਤੀ।
ਅੰਦੋਲਨ ਵਿਚ ਸ਼ਾਮਿਲ ਮਨਵੀਰ ਕੌਰ ਸੰਧੂ ਨੇ ਕਿਹਾ ਕਿ ਮੋਦੀ ਦੀ ਕੇਂਦਰ ਸਰਕਾਰ ਕੁਝ ਕ਼ ਕੰਮ ਕਾਰਪੋਰਟਰ ਘਰਾਣਿਆਂ ਦੇ ਹਵਾਲੇ ਦੇਸ਼ ਨੂੰ ਕਰਨ ਜਾ ਰਹੀ ਹੈ। ਮਨਵੀਰ ਕੌਰ ਸੰਧੂ ਨੇ ਇਹ ਵੀ ਕਿਹਾ ਕਿ ਅੰਦੋਲਨ ਸਿਰਫ ਕਿਸਾਨਾਂ ਦਾ ਹੀ ਨਹੀਂ ਸਗੋਂ ਰੋਟੀ ਖਾਣ ਵਾਲੇ ਹਰੇਕ ਇਨਸਾਨ ਦਾ ਹੈ।
ਅਸੀਂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਵਾਸਤੇ ਜਿਹੜੇ ਸਾਡੇ ਕਿਸਾਨ ਵੀਰ ਰੋਜ਼ ਪ੍ਰਦਰਸ਼ਨ ਕਰ ਰਹੇ ਹਨ ਉਹਨਾਂ ਦਾ ਪੂਰਾ ਸਮਰਥਨ ਕਰਦੇ ਹਾਂ। ਹਰ ਇਕ ਬੰਦੇ ਨੂੰ ਇਹ ਗੱਲ ਸਮਝ ਆਉਣੀ ਚਾਹੀਦੀ ਹੈ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਉਹ ਰੱਦ ਹੋਣੇ ਹੀ ਚਾਹੀਦੇ ਨੇ। ਸਰਕਾਰਾਂ ਨੂੰ ਨਹੀਂ ਧੱਕਾ ਕਰਨਾ ਚਾਹੀਦਾ।
ਇਹ ਸਿਰਫ ਕਿਸਾਨਾਂ ਨਾਲ ਧੱਕਾ ਨਹੀਂ ਹੈਗਾ। ਇਹ ਧੱਕਾ ਹਰ ਇਕ ਨਾਲ ਹੈ। ਕਿਸਾਨਾਂ ਬਿਨਾਂ ਕੋਈ ਵੀ ਬੰਦਾ ਜਿੰਦਾ ਨਹੀਂ ਰਹਿ ਸਕਦਾ ਕਿਉਂਕਿ ਉਹ ਸਾਨੂੰ ਰੋਟੀ ਪ੍ਰਦਾਨ ਕਰਦਾ ਹੈ।
Leave a Comment