ਕਿਸਾਨੀ ਅੰਦੋਲਨ ਤੇ ਮੁਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰ ਜੰਗ ਖਤਮ ਹੋਣੀ ਹੀ ਹੈ। ਫਿਰ ਭਾਵੇਂ ਉਹ ਦੂਜਾ ਵਿਸ਼ਵ ਯੁੱਧ ਹੋਵੇ ਜਾਂ ਉਹ ਜੰਗ ਜੋ ਇਥੇ (ਕਿਸਾਨਾਂ ਨਾਲ ) ਚੱਲ ਰਹੀ ਹੈ। ਇਸਨੂੰ ਖਤਮ ਹੋਣਾ ਹੀ ਹੈ ਅਤੇ ਗੱਲਬਾਤ ਕਰਕੇ ਹੀ ਇਹ ਜੰਗ ਖਤਮ ਹੋਵੇਗੀ। ਇਸਦਾ ਕੋਈ ਹੋਰ ਤਰੀਕਾ ਨਹੀਂ ਹੈ।
ਉਹ ਗੱਲਬਾਤ ‘ਚ ਸਿਆਸਤਦਾਨਾਂ ਦਾ ਦਖਲ ਨਹੀਂ ਚਾਹੁੰਦੇ। ਇਸ ਲਈ ਅਸੀਂ ਇਸਤੋਂ ਬਾਹਰ ਹਾਂ। ਮੇਰੀ ਕੇਂਦਰ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਮੁਲਾਕਾਤ ਨਹੀਂ ਹੋਈ ਨਾਂ ਤਾਂ ਪ੍ਰਧਾਨ ਮੰਤਰੀ ਨਾਲ ਨਾਂ ਹੀ ਗ੍ਰਹਿ ਮੰਤਰੀ ਨਾਲ।
ਮੁਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਨੇ ਕਿਹਾ ਪਰ ਜਿਥੋਂ ਤੱਕ ਮੈਨੂੰ ਸਮਝ ਆਉਂਦਾ ਹੈ ਕੁਝ ਕਿਸਾਨ 18 ਮਹੀਨੇ ਲਈ ਕਾਨੂੰਨਾਂ ਤੇ ਰੋਕ ਲਈ ਸਹਿਮਤ ਹੋ ਗਏ ਨੇ ਪਰ ਰੋਕ ਦੀ ਮੰਗ 24 ਮਹੀਨਿਆਂ ਤੱਕ ਵੀ ਪਹੁੰਚ ਸਕਦੀ ਹੈ।
ਰਹੀ ਗੱਲ ਤਿੰਨ ਵੱਡੇ ਕਾਨੂੰਨਾਂ ਦੀ ਕਪਤਾਨ ਨੂੰ ਲੱਗਦਾ ਸਰਕਾਰ ਇਨ੍ਹਾਂ ਬਿਲਾਂ ‘ਚ ਸੋਧ ਅਤੇ ਜਾਂ ਇਨ੍ਹਾਂ ਚੋਂ ਇੱਕ ਕਾਨੂੰਨ ਨੂੰ ਵਾਪਸ ਲੈਣ ‘ਤੇ ਵਿਚਾਰ ਕਰ ਰਹੀ ਹੈ ਅਤੇ ਜੇਕਰ ਇਹ ਹੋ ਜਾਂਦਾ ਤਾਂ ਵਧੀਆ ਹੈ ਕਿਉਂਕਿ ਗੱਲਬਾਤ ਦੀ ਮੇਜ਼ ਤੇ ਬੈਠ ਕੇ ਇਹ ਸਮਸਿਆ ਦਾ ਹਲ ਨਿਕਲ ਸਕਦਾ ਹੈ। ਗੱਲ ਇਹ ਵੀ ਚਾਲ ਰਹੀ ਹੈ ਕਿ ਸਰਕਾਰ ਦੋ ਸਾਲ ਲਈ ਕਾਨੂੰਨਾਂ ‘ਤੇ ਰੋਕ ਲਈ ਮਨ ਸਕਦੀ ਹੈ।
ਹੁਣ, ਜਦੋਂ ਸਰਕਾਰ 18 ਮਹੀਨਿਆਂ ਦਾ ਪ੍ਰਸਤਾਵ ਦੇ ਰਹੀ ਹੈ ਅਤੇ ਕਿਸਾਨ ਤਿੰਨ ਸਾਲ ਲਈ ਰੋਕ ਦੀ ਮੰਗ ਕਰ ਰਹੇ ਨੇ ਤਾਂ ਹੁਣ ਵਿਚਲਾ ਰਾਹ ਨਿਕਲ ਸਕਦਾ ਹੈ ਅਤੇ 2 ਸਾਲ ਦੀ ਰੋਕ ਤੇ ਸਹਿਮਤੀ ਬਣ ਸਕਦੀ ਹੈ। ਅਸੀਂ ਕਿਸਾਨਾਂ ਨੂੰ ਮਿਲਦੇ ਰਹਿੰਦੇ ਹਾਂ, ਕੁਝ ਸੁਨੇਹੇ ਸਿੱਧੇ ਤੌਰ ਤੇ ਮਿਲਦੇ ਨੇ, ਕੁਝ ਅਸਿੱਧੇ ਤੌਰ ਤੇ।
Leave a Comment