ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ : ਸ੍ਰੀ ਐਨ.ਕੇ. ਸ਼ਰਮਾ
ਅਕਾਲੀ ਤੇ ਭਾਜਪਾ ਗਠਜੋੜ ਸਰਕਾਰ ਨੇ ਪਿਛਲੇ 9 ਸਾਲਾਂ ਦੌਰਾਨ ਵਪਾਰੀ ਤੇ ਉਦਯੋਗਪਤੀ ਵਰਗ ਦੇ ਹਿਤਾਂ ਵਾਸਤੇ ਇਤਿਹਾਸਕ ਫੈਸਲੇ ਲਏ ਹਨ ਜਿਸ ਦੀ ਬਦੌਲਤ ਇਸ ਵਰਗ ਲਈ ਵਪਾਰ ਕਰਨਾ ਹੋਰ ਸੁਖਾਲਾ ਹੀ ਨਹੀ ਹੋਇਆ ਬਲਕਿ ਵਪਾਰੀ ਕਿਸੇ ਕਿਸਮ ਦੇ ਦਬਾਅ ਤੋਂ ਮੁਕਤ ਹੋਇਆ ਹੈ| ਇਹ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਵਪਾਰ ਵਿੰਗ ਮਾਲਵਾ ਜ਼ੋਨ 2 ਦੇ ਪ੍ਰਧਾਨ ਤੇ ਵਿਧਾਇਕ ਸ੍ਰੀ ਐਨ ਕੇ ਸ਼ਰਮਾ ਨੇ ਕੀਤਾ ਹੈ|
ਇਥੇ ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ ਸਤਬੀਰ ਸਿੰਘ ਖੱਟੜਾ ਵੱਲੋਂ ਕਰਵਾਈ ਗਈ ਵਪਾਰ ਵਿੰਗ ਦੀ ਸੱਦੀ ਗਈ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਦੌਰਾਨ ਸ੍ਰੀ ਐਨ.ਕੇ. ਸ਼ਰਮਾ ਨੇ ਕਿਹਾ ਕਿ ਸਮੁੱਚਾ ਵਪਾਰੀ ਵਰਗ ਅੱਜ ਇਸ ਗੱਲੋਂ ਰਾਹਤ ਮਹਿਸੂਸ ਕਰ ਰਿਹਾ ਹੈ ਕਿ ਪੰਜਾਬ ਵਿਚ ਇੰਸਪੈਕਟਰੀ ਰਾਜ ਦਾ ਖਾਤਮਾ ਹੋਇਆ ਹੈ ਤੇ ਵਪਾਰੀ ਵਰਗ ਲਈ ਟੈਕਸਾਂ ਦੀਆਂ ਵੱਖ ਵੱਖ ਸਲੈਬਾਂ ਨਿਰਧਾਰਿਤ ਕੀਤੀਆਂ ਗਈਆਂ ਜਿਸਦੀ ਬਦੌਲਤ ਉਹਨਾਂ ਨੂੰ ਰਿਕਾਰਡ ਰੱਖਣ ਤੋਂ ਵੀ ਛੋਟ ਮਿਲ ਗਈ ਹੈ ਤੇ ਵਪਾਰ ਕਰਨਾ ਵੀ ਸੌਖਾ ਹੋ ਗਿਆ ਹੈ|
ਇਸ ਮੌਕੇ ਸਤਬੀਰ ਸਿੰਘ ਖੱਟੜਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਜਦੋਂ ਸਰਕਾਰ ਨੇ ਵਪਾਰੀ ਵਰਗ ਦੇ ਹਿਤਾਂ ਦੀ ਖਾਤਰ ਵਿਸ਼ੇਸ਼ ਉਪਰਾਲੇ ਕੀਤੇ ਹਨ| ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਸਰਕਾਰ ਵਪਾਰੀ ਵਰਗ ਵਾਸਤੇ ਮੁਫਤ ਬੀਮਾ ਯੋਜਨਾ ਵੀ ਸ਼ੁਰੂ ਕਰ ਚੁੱਕੀ ਹੈ ਜਿਸ ਤਹਿਤ 50 ਹਜ਼ਾਰ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ|
ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਚੇਅਰਮੈਨ ਸੁਰਿੰਦਰ ਸਿੰਘ ਪਹਿਲਵਾਨ, ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਚੇਅਰਮੈਨ ਨਰਦੇਵ ਸਿੰਘ ਆਕੜੀ, ਚੇਅਰਮੈਨ ਲਖਵੀਰ ਸਿੰਘ ਲੌਟ, ਵਪਾਰ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਜੌਨੀ ਕੋਹਲੀ, ਇੰਡਸਟਰੀ ਵਿੰਗ ਪ੍ਰਧਾਨ ਇੰਜ. ਗੁਰਵਿੰਦਰ ਸਿੰਘ ਸ਼ਕਤੀਮਾਨ, ਜਸਵਿੰਦਰ ਸਿੰਘ ਜੱਸੀ ਜ਼ਿਲ੍ਹਾ ਕੋਆਰਡੀਨੇਟਰ ਸੰਗਰੂਰ, ਪਟਿਆਲਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਕੰਗ ਨੇ ਵੀ ਵਿਚਾਰ ਪੇਸ਼ ਕੀਤੇ|
ਇਸ ਮੌਕੇ ਜਸਪਾਲ ਸਿੰਘ ਬਿੱਟੂ ਚੱਠਾ, ਮਾਲਵਿੰਦਰ ਸਿੰਘ ਝਿੱਲ, ਰਾਜਿੰਦਰ ਸਿੰਘ ਵਿਰਕ, ਹਰਵਿੰਦਰ ਸਿੰਘ ਬੱਬੂ, ਜਸਵੰਤ ਸਿੰਘ ਟਿਵਾਣਾ, ਲਵਜੋਤ ਸਿੰਘ ਜੋਤ, ਦਲਬੀਰ ਸਿੰਘ ਜੋਸਨ, ਅਮਨ ਬਵੇਜਾ, ਚੈਨ ਸਿੰਘ ਪੰਜਹਥਾ, ਰਾਮ ਸਿੰਘ ਆਲੋਵਾਲ, ਗੁਰਮੁਖ ਸਿੰਘ ਠੇਕੇਦਾਰ, ਤਰਸੇਮ ਸਿੰਘ ਕਸਿਆਣਾ ਤੇ ਮਨਪ੍ਰੀਤ ਸਿੰਘ ਚੱਢਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ |
Leave a Comment