

ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੱਲੋਂ ਅੱਜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਲਗਪਗ 2 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ ਹਨ | ਇਨ੍ਹਾਂ ਵਿਕਾਸ ਕਾਰਜਾਂ ਵਿੱਚ ਵਾਰਡ ਨੰਬਰ 6 ਵਿੱਚ ਮਿਲਟਰੀ ਕੰਟੀਨ ਤੋਂ ਰੇਲਵੇ ਕਰਾਸਿੰਗ ਤੱਕ 14.56 ਲੱਖ ਰੁਪਏ ਨਾਲ ਬਣਨ ਵਾਲੀ ਸੜਕ ਹੈ | ਵਾਰਡ ਨੰਬਰ 5 ਵਿੱਚ 27.19 ਲੱਖ ਰੁਪਏ ਨਾਲ ਬਣਨ ਵਾਲੀਆਂ ਗਲੀਆ ਸਨ | ਸ਼ਮਸ਼ਾਨਘਾਟ ਗਰਾਊਂਡ ਦੀ ਪਾਰਕਿੰਗ ਵਿੱਚ 15.58 ਲੱਖ ਰੁਪਏ ਨਾਲ ਪਾਵਰ ਬਲਾਕ ਲਾਉਣ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨਗਰ ਵਿੱਚ 9.76 ਲੱਖ ਰੁਪਏ ਨਾਲ ਪ੍ਰੀਮਿਕਸ ਪਾਉਣ ਦੇ ਕੰੰਮ ਸ਼ਾਮਲ ਹਨ।
ਇਸ ਤੋਂ ਪਹਿਲਾਂ ਉਨ੍ਹਾਂ ਸੁਖਰਾਮਪੁਰ ਟੱਪਰੀਆਂ ਵਿੱਚ ਨਵੀਂ ਗਲੀ ਦਾ ਉਦਘਾਟਨ ਵੀ ਕੀਤਾ ਗਿਆ । ਇਸ ਦੌਰਾਨ ਡਾ. ਚੀਮਾ ਨੇ ਕਿਹਾ ਕਿ ਸ਼ਹਿਰ ਦੀਆਂ ਜਿਹੜੀਆਂ ਗਲੀਆਂ ਵਿੱਚ ਸੀਵਰੇਜ ਤੇ ਪਾਣੀ ਦੀਆਂ ਪਾਈਪਾਂ ਲਗਵਾਈ ਗਈਆਂ ਹਨ | ਅਤੇ ਕੁਝ ਹੋਰ ਗਲੀਆਂ ਜਿਨ੍ਹਾਂ ਵਿੱਚ ਕੰਮ ਹੋਣ ਵਾਲੇ ਸਨ, ਦੇ ਨੀਂਹ ਪਥੱਰ ਅੱਜ ਰੱਖੇ ਜਾ ਰਹੇ ਹਨ। ਇਨ੍ਹਾਂ ਦੇ ਟੈਂਡਰ ਹੋ ਚੁੱਕੇ ਗਏ ਨੇ ਜਿਸ ਲਈ ਨਗਰ ਕੌਂਸਲ ਕੋਲ ਫੰਡ ਵੀ ਉਪਲਬਧ ਹਨ। ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਹ ਕੰਮ ਜਲਦੀ ਖ਼ਤਮ ਕਰਨ ਲਈ ਕਿਹਾ ਗਿਆ ਹੈ |
ਇਸ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਕਿਹਾ ਕਿ ਹਾਲਾਕੀ ਦਾ ਜੋ ਵਿਕਾਸ ਡਾ. ਚੀਮਾ ਦੀ ਅਗਵਾਈ ਹੇਠ ਹੋਇਆ ਹੈ ਉਹ ਕਦੇ ਨਹੀਂਂ ਹੋਇਆ। ਇਸ ਮੌਕੇ ਨਗਰ ਸੁਧਾਰ ਟੱਰਸਟ ਦੇ ਚੇਅਰਮੈਨ ਬਾਵਾ ਸਿੰਘ ,ਕੌਂਸਲਰ ਕਰਨੈਲ ਸਿੰਘ ਤੰਬੜ, ਗੁਰਮੁੱਖ ਸਿੰਘ ਸੈਣੀ, ਸਲੀਮ ਕੁਮਾਰ, ਕੁਲਵੰਤ ਸਿੰਘ ਤੇ ਹਰਜੀਤ ਕੌਰ ਆਦਿ ਵੀ ਹਾਜ਼ਰ ਸਨ।
Leave a Comment